ਰੁਤਬਾ – Lyrics
ਕਿਤੇ ਨੀ ਤੇਰਾ ਰੁਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇ ਕਿਧਰੇ
ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣ ਗੇ
ਓਦੋਂ ਦਿਲਦਾਰ ਨਹੀਂਓਂ ਪਾਸ ਹੋਣ ਗੇ
ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣ ਗੇ
ਹਲੇ ਵੀ ਕੁਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇ ਕਿਧਰੇ
ਹਲੇ ਵੀ ਕੁਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇ ਕਿਧਰੇ
ਰਾਂਝਣਾ ਵੇ ਚਾਹਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਇਹ ਸ਼ਰਾਰਤਾਂ ਕਰਾਕੇ ਲੰਗਦੇ
ਕੋਸ਼ਿਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਈਓਂ ਤੈਥੋਂ ਇੰਨਾ ਨੂੰ ਇਸ਼ਾਰਾ ਮੰਗਦੇ
ਆ ਨੀਵੀਂ ਪਾਕੇ ਹੱਸਦਾ ਛਬਿਲਿਆ
ਜੇ ਅੱਖੀਆਂ ਮਿਲਾ ਲਵੇ ਕਿਧਰੇ
ਆ ਨੀਵੀਂ ਪਾਕੇ ਹੱਸਦਾ ਛਬਿਲਿਆ
ਜੇ ਅੱਖੀਆਂ ਮਿਲਾ ਲਵੇ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇ ਕਿਧਰੇ
ਖ਼ਵਾਬਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ ਚ ਜਤਾਉਣਾ ਹੱਕ ਵੇ
ਰੋਹਬ ਤੇਰੇ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾਕੇ ਵੇਖੇ ਜਦੋਂ ਇੱਕ ਟੱਕ ਵੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇ ਕਿਧਰੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇ ਕਿਧਰੇ
No comments:
Post a Comment
Thanks for your valuable comments.