ਪੁਰਾਣਿਆਂ ਦਾ ਦਰਦ ਹੈ, ਪਰ ਨਵਿਆਂ ਤੇ ਆਸ ਹੈ।
ਚਾਹੇ ਡੁੱਬ ਗਿਆ ਹੈ ਸੂਰਜ ਅੱਜ ਵਾਲਾ, ਪਰ ਕੱਲ ਵਾਲਾ ਸ਼ਾਇਦ ਕੁੱਛ ਖ਼ਾਸ ਹੈ।
ਕੁਦਰਤ ਨਾਲ ਖਹਿ ਕੇ ਥੁੱਕਦਾ ਸੀ ਮੋਢਿਆਂ ਤੋਂ,
ਅੱਜ ਇਨਸਾਨ, ਪਰ ਕੱਲ ਨੂੰ ਲਾਸ਼ ਹੈ।
ਸਮਾਂ ਕਿਰਦਾ ਜਾ ਰਿਹਾ ਰੇਤ ਹੈ ਵਾਂਗੂੰ, ਪਰ ਸਮਝ ਨਾ ਆਈ।
ਹੁਕਮਰਾਨਾਂ ਦੀ ਰਾਜਨੀਤੀ, ਸਾਨੂੰ ਆਈ ਨਾ ਰਾਸ ਹੈ।
ਆਓ ਬਣੀਏ ਸਹਾਰਾ ਇੱਕ ਦੂਜੇ ਦਾ ਤੇ ਦਰਦ ਵੰਡਾਈਏ।
ਪੱਥਰਾਂ ਦੇ ਸ਼ਹਿਰਾਂ ਵਿੱਚ ਕੀਤੀ ਅਰਦਾਸ ਹੈ।
ਜਸਪਾਲ ਪੂੰਨੇਵਾਲਾ।